ਆਪਣੀ ਭਾਸ਼ਾ ਚੁਣੋ
Vaccination UK Immunisation

ਫਲੂ ਟੀਕਾਕਰਨ 2024/25

ਤੁਹਾਨੂੰ ਇਹ ਸਹਿਮਤੀ ਵੈੱਬਸਾਈਟ 'ਤੇ ਭੇਜਿਆ ਗਿਆ ਹੈ ਕਿਉਂਕਿ ਤੁਹਾਡੇ ਬੱਚੇ ਨੂੰ ਉਸਦੇ ਨੱਕ ਦੇ ਫਲੂ ਦਾ ਸਾਲਾਨਾ ਟੀਕਾਕਰਨ ਦਿੱਤਾ ਜਾਣਾ ਹੈ।

ਇਸ ਸਾਲ, ਅਸੀਂ ਸਾਰੇ ਬੱਚਿਆਂ ਨੂੰ ਫੌਰੀ ਅਤੇ ਦਰਦ ਰਹਿਤ ਨੱਕ ਸਪਰੇਅ ਫਲੂ ਵੈਕਸੀਨ ਦੀ ਪੇਸ਼ਕਸ਼ ਕਰ ਰਹੇ ਹਾਂ। ਹਾਲਾਂਕਿ ਇੱਕ ਟੀਕੇ ਵਜੋਂ ਸੂਰ ਦੇ ਜਿਲੇਟਿਨ ਤੋਂ ਮੁਕਤ ਵਿਕਲਪ ਉਪਲਬਧ ਹੈ। ਟੀਕਾਕਰਣ ਬਿਲਕੁਲ ਮੁਫ਼ਤ ਹੈ ਅਤੇ ਸਕੂਲੀ ਉਮਰ ਦੇ ਸਾਰੇ ਬੱਚਿਆਂ ਨੂੰ ਇਸਦੀ ਸਿਫਾਰਸ਼ ਕੀਤੀ ਗਈ ਹੈ।

ਇੱਥੇ ਸਕੂਲੀ ਬੱਚਿਆਂ ਲਈ ਨੱਕ ਦੇ ਫਲੂ ਦੀ ਵੈਕਸੀਨ ਬਾਰੇ ਹੋਰ ਪੜ੍ਹੋ ਹੋਰ.

ਕਿਰਪਾ ਕਰਕੇ ਫਾਰਮ ਨੂੰ ਪੂਰਾ ਕਰੋ ਭਾਵੇਂ ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡਾ ਬੱਚਾ ਟੀਕਾਕਰਨ ਪ੍ਰਾਪਤ ਕਰੇ ਜਾਂ ਜੇ ਉਨ੍ਹਾਂ ਨੇ ਇਹ ਕਿਤੇ ਹੋਰ ਪ੍ਰਾਪਤ ਕੀਤਾ ਹੈ।

ਜੇ ਤੁਹਾਡੇ ਕੋਈ ਸਵਾਲ ਹਨ, ਤਾਂ ਹੇਠਾਂ ਸਾਡੇ ਆਮ ਪੁੱਛੇ ਜਾਂਦੇ ਸਵਾਲਾਂ ਨੂੰ ਪੜ੍ਹੋ।


ਇੱਥੋਂ ਸ਼ੁਰੂ ਕਰੋ

ਗ੍ਰਹਿ ਵਾਸਤੇ ਕਾਗਜ਼ ਰਹਿਤ

ਅਸੀਂ ਵਾਤਾਵਰਣ ਦੀ ਰੱਖਿਆ ਵਿੱਚ ਵਿਸ਼ਵਾਸ ਕਰਦੇ ਹਾਂ ਅਤੇ ਇਹ ਕਾਗਜ਼ ਦੀ ਵਰਤੋਂ ਨੂੰ ਘੱਟ ਕਰਨ ਦਾ ਇੱਕ ਸਪੱਸ਼ਟ ਤਰੀਕਾ ਹੈ।

ਘੱਟ ਕਾਗਜ਼ ਸੰਭਾਲਣ ਨਾਲ ਸੰਕ੍ਰਮਣ ਦਾ ਖ਼ਤਰਾ ਵੀ ਘੱਟ ਹੋਵੇਗਾ ਅਤੇ ਤੁਹਾਡੇ, ਤੁਹਾਡੇ ਬੱਚਿਆਂ, ਸਕੂਲਾਂ ਅਤੇ ਸਾਡੀ ਟੀਮ ਵਾਸਤੇ ਸਹਿਮਤੀ ਦੀ ਪ੍ਰਕਿਰਿਆ ਆਸਾਨ ਹੋ ਜਾਵੇਗੀ।

ਸਹਿਤਮੀ ਨੂੰ ਸੌਖ਼ਾ ਬਣਾਇਆ ਗਿਆ

ਜਦੋਂ ਤੁਸੀਂ ਆਪਣੀ ਸਹਿਮਤੀ ਪੂਰੀ ਕਰ ਲੋਵੋਂਗੇ ਤਾਂ ਤੁਹਾਨੂੰ ਇੱਕ ਪੁਸ਼ਟੀਕਰਨ ਈਮੇਲ ਪ੍ਰਾਪਤ ਹੋਵੇਗਾ ਅਤੇ ਸਾਡੀ ਟੀਮ ਦੁਆਰਾ ਤੁਹਾਡੇ ਬੱਚੇ ਨੂੰ ਵੈਕਸੀਨੇਸ਼ਨ ਲਾਏ ਜਾਣ ਤੋਂ ਬਾਅਦ ਤੁਹਾਨੂੰ ਉਹਨਾਂ ਦੇ ਵੈਕਸੀਨੇਸ਼ਨ ਦੀ ਸਥਿਤੀ ਦੀ ਸੂਚਨਾ ਵੀ ਮਿਲੇਗੀ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਸਭ ਤੋਂ ਵੱਧ ਅਕਸਰ ਪੁੱਛੇ ਜਾਣ ਵਾਲੇ ਸਵਾਲ ਵੇਖੋ।

ਪ੍ਰਸ਼ਨ ਸ਼੍ਰੇਣੀ ਚੁਣੋ:
  • ਕੀ ਮੈਂ ਆਪਣੇ ਬੱਚੇ ਨੂੰ ਟੀਕਾਕਰਨ ਲਈ GP ਕੋਲ ਲੈ ਜਾ ਸਕਦਾ/ਦੀ ਹਾਂ?
    ਆਮ ਤੌਰ 'ਤੇ ਸਕੂਲ ਜਾਣ ਦੀ ਉਮਰ ਦੇ ਸਾਰੇ ਟੀਕੇ ਸਕੂਲ ਟੀਕਾਕਰਨ ਟੀਮ ਦੁਆਰਾ ਦਿੱਤੇ ਜਾਂਦੇ ਹਨ। GP ਕੁਝ ਖਾਸ ਹਾਲਾਤਾਂ ਵਿੱਚ ਟੀਕਾਕਰਨ ਕਰ ਸਕਦੇ ਹਨ, ਪਰ ਆਮ ਤੌਰ 'ਤੇ ਸਿਰਫ਼ ਤਾਂ ਹੀ ਜੇਕਰ ਬੱਚਾ ਸਕੂਲੀ ਸਾਲ ਤੋਂ ਬਾਅਦ ਆਪਣੇ ਟੀਕਾਕਰਨ ਤੋਂ ਖੁੰਝ ਗਿਆ ਹੋਵੇ। ਕਦੇ-ਕਦੇ, ਜੇਕਰ ਟੀਕਾਕਰਨ ਜ਼ਿਆਦਾ ਉਚਿਤ ਸਮਝਿਆ ਜਾਵੇ ਤਾਂ ਟੀਮ GP ਦੁਆਰਾ ਟੀਕਾਕਰਨ ਕਰਵਾਉਣ ਦੀ ਬੇਨਤੀ ਕਰ ਸਕਦੀ ਹੈ।
  • ਜੇ ਮੇਰੇ ਬੱਚੇ ਨੂੰ ਕੋਈ ਬਿਮਾਰੀ ਹੈ ਤਾਂ ਕੀ ਹੋਵੇਗਾ?
    ਅਜਿਹੇ ਬੱਚੇ ਬਹੁਤ ਘੱਟ ਹਨ ਜਿਹਨਾਂ ਨੂੰ ਟੀਕੇ ਨਹੀਂ ਲੱਗ ਪਾਉਂਦੇ। ਹਾਲਾਂਕਿ ਜੇਕਰ ਤੁਹਾਡੇ ਬੱਚੇ ਦੀ ਕੋਈ ਮੈਡੀਕਲ ਸਥਿਤੀ ਹੈ, ਤਾਂ ਸੰਭਵ ਹੈ ਕਿ ਅਸੀਂ ਤੁਹਾਡੇ ਜਾਂ ਤੁਹਾਡੇ ਬੱਚੇ ਦੇ GP ਜਾਂ ਸਲਾਹਕਾਰ ਤੋਂ ਅੱਗੇ ਦੀ ਜਾਣਕਾਰੀ ਮੰਗਾਂਗੇ, ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਰਤਮਾਨ ਸਮੇਂ ਵਿੱਚ ਉਹਨਾਂ ਲਈ ਟੀਕਾਕਰਨ ਪ੍ਰਾਪਤ ਕਰਨਾ ਸੁਰੱਖਿਅਤ ਹੈ।
  • ਤੁਹਾਨੂੰ ਪਿਛਲੀਆਂ ਟੀਕਾਕਰਨ ਮਿਤੀਆਂ ਦੀ ਕਿਉਂ ਲੋੜ ਹੈ?
    ਅਸੀਂ ਇਹ ਜਾਣਕਾਰੀ ਸਿਰਫ਼ ਤਾਂ ਹੀ ਮੰਗਦੇ ਹਾਂ ਜੇਕਰ ਟੀਕਿਆਂ ਵਿਚਕਾਰ ਸਹੀ ਅੰਤਰਾਲਾਂ ਨੂੰ ਯਕੀਨੀ ਬਣਾਉਣ ਲਈ ਇਸਦੀ ਲੋੜ ਹੋਵੇ। ਕਿਰਪਾ ਕਰਕੇ ਧਿਆਨ ਦਿਓ ਕਿ ਸਾਡੇ ਕੋਲ ਤੁਹਾਡੇ ਬੱਚੇ ਦੇ GP ਰਿਕਾਰਡਾਂ ਤੱਕ ਪਹੁੰਚ ਨਹੀਂ ਹੈ, ਇਸ ਲਈ ਜਦੋਂ ਤੱਕ ਤੁਸੀਂ ਸਾਨੂੰ ਸਲਾਹ ਨਹੀਂ ਦਿੰਦੇ, ਸਾਨੂੰ ਉਨ੍ਹਾਂ ਦੀ ਪਿਛਲੀ ਟੀਕਾਕਰਨ ਮਿਤੀ ਬਾਰੇ ਪਤਾ ਨਹੀਂ ਹੋ ਸਕਦਾ।
  • ਤੁਸੀਂ ਇਹ ਕਿਉਂ ਪੁੱਛ ਰਹੇ ਹੋ ਕਿ ਮੇਰੇ ਬੱਚੇ ਨੂੰ MMR ਦੀਆਂ 2 ਖੁਰਾਕਾਂ ਦਿੱਤੀਆਂ ਗਈਆਂ ਹਨ?
    ਯੂਕੇ ਵਿੱਚ ਖਸਰਾ ਫਿਰ ਵੱਧ ਰਿਹਾ ਹੈ। ਸਾਨੂੰ ਉਨ੍ਹਾਂ ਸਾਰੇ ਬੱਚਿਆਂ ਨੂੰ MMR ਟੀਕਾ ਦੇਣ ਅਤੇ ਪ੍ਰਦਾਨ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਨ੍ਹਾਂ ਨੂੰ ਪਹਿਲਾਂ ਹੀ ਇਸ ਦੀਆਂ 2 ਖੁਰਾਕਾਂ ਨਹੀਂ ਮਿਲੀਆਂ ਹਨ। ਇਸਲਈ, ਜੇਕਰ ਤੁਹਾਡੇ ਬੱਚੇ ਨੂੰ ਲਗਭਗ 1 ਸਾਲ ਦੀ ਉਮਰ ਵਿੱਚ ਅਤੇ ਫਿਰ ਪ੍ਰੀ-ਸਕੂਲ ਦੀ ਉਮਰ ਵਿੱਚ ਖ਼ੁਰਾਕ ਨਹੀਂ ਦਿੱਤੀ ਗਈ ਹੈ ਤਾਂ ਹੋ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਨਾ ਹੋਣ। ਜੇਕਰ ਤੁਸੀਂ ਯਕੀਨੀ ਨਹੀਂ ਹੋ ਕਿ ਉਹਨਾਂ ਨੂੰ ਦੋਵੇਂ ਖੁਰਾਕਾਂ ਦਿੱਤੀਆਂ ਗਈਆਂ ਹਨ ਜਾਂ ਨਹੀਂ, ਤਾਂ ਕਿਰਪਾ ਕਰਕੇ ਇਸ ਜਵਾਬ 'ਤੇ 'ਨਹੀਂ' ਲਿਖੋ ਅਤੇ ਸਾਡੀ ਟੀਮ ਇਸ 'ਤੇ ਚਰਚਾ ਕਰਨ ਲਈ ਸੰਪਰਕ ਕਰੇਗੀ ਅਤੇ ਸਾਡੀ ਯਾਤਰਾ ਦੇ ਦੌਰਾਨ ਤੁਹਾਡੇ ਬੱਚੇ ਨੂੰ ਟੀਕਾ ਲਾਉਣ ਦੀ ਪੇਸ਼ਕਸ਼ ਕਰੇਗੀ।
  • ਜੇਕਰ ਮੈਂ 'ਸਹਿਮਤੀ ਦੀ ਆਖ਼ਰੀ ਮਿਤੀ' ਤੋਂ ਖੁੰਝ ਗਿਆ/ਗਈ ਹਾਂ ਪਰ ਫਿਰ ਵੀ ਆਪਣੇ ਬੱਚੇ ਦਾ ਟੀਕਾਕਰਨ ਕਰਵਾਉਣਾ ਚਾਹੁੰਦਾ/ਦੀ ਹਾਂ, ਤਾਂ ਕੀ ਹੋਵੇਗਾ?
    ਜਦੋਂ ਵੀ ਸੰਭਵ ਹੋਵੇ, ਟੀਮ ਸਕੂਲ ਵਿੱਚ ਜਾਂ ਕਮਿਊਨਿਟੀ ਕਲੀਨਿਕ ਵਿੱਚ ਦੂਜਾ ਟੀਕਾਕਰਨ ਦਾ ਮੌਕਾ ਪ੍ਰਦਾਨ ਕਰੇਗਾ। ਹੋਰ ਜਾਣਕਾਰੀ ਲਈ ਕਿਰਪਾ ਕਰਕੇ ਟੀਮ ਨਾਲ ਸਿੱਧਾ ਸੰਪਰਕ ਕਰੋ। ਜੇਕਰ ਤੁਸੀਂ ਆਪਣੇ ਬੱਚੇ ਨੂੰ GP ਕੋਲ ਲੈ ਜਾਂਦੇ ਹੋ, ਤਾਂ ਕਿਰਪਾ ਕਰਕੇ ਤੁਰੰਤ ਟੀਮ ਨੂੰ ਸੂਚਿਤ ਕਰੋ।
  • ਜੇਕਰ ਮੈਂ ਸਹਿਮਤੀ ਦੇਣ ਤੋਂ ਬਾਅਦ ਆਪਣੇ ਬੱਚੇ ਦੇ ਟੀਕਾਕਰਨ ਬਾਰੇ ਆਪਣਾ ਮਨ ਬਦਲ ਲਵਾਂ ਤਾਂ ਕੀ ਹੋਵੇਗਾ?
    ਇਹ ਮਹੱਤਵਪੂਰਨ ਹੈ ਕਿ ਤੁਸੀਂ ਤੁਰੰਤ ਟੀਕਾਕਰਨ ਟੀਮ ਨਾਲ ਸੰਪਰਕ ਕਰੋ ਅਤੇ ਸਟਾਫ਼ ਦੇ ਕਿਸੇ ਮੈਂਬਰ ਨਾਲ ਗੱਲ ਕਰੋ। ਅਸੀਂ ਇਹ ਵੀ ਸਲਾਹ ਦਿੰਦੇ ਹਾਂ ਕਿ ਜੇਕਰ ਟੀਕਾਕਰਨ ਸੈਸ਼ਨ ਅਗਲੇ 72 ਘੰਟਿਆਂ ਦੇ ਅੰਦਰ ਯੋਜਨਾਬੱਧ ਹੈ ਤਾਂ ਤੁਸੀਂ ਸਕੂਲ ਨਾਲ ਸੰਪਰਕ ਕਰੋ।
  • ਜੇਕਰ ਮੇਰਾ ਬੱਚਾ ਸਕੂਲ ਨਹੀਂ ਜਾਂਦਾ ਤਾਂ ਕੀ ਹੋਵੇਗਾ?
    ਟੀਮ ਤੁਹਾਡੇ ਬੱਚੇ ਨੂੰ ਸਾਡੇ ਕਿਸੇ ਕਮਿਊਨਿਟੀ ਕਲੀਨਿਕ ਵਿੱਚ ਦੇਖ ਕੇ ਖੁਸ਼ ਹੋਵੇਗੀ। ਆਪਣੀਆਂ ਜ਼ਰੂਰਤਾਂ ਬਾਰੇ ਚਰਚਾ ਕਰਨ ਲਈ, ਕਿਰਪਾ ਕਰਕੇ ਟੀਮ ਨਾਲ ਸੰਪਰਕ ਕਰੋ।
  • ਜੇਕਰ ਟੀਕਾਕਰਨ ਤੋਂ ਬਾਅਦ ਮੇਰਾ ਬੱਚਾ ਬਿਮਾਰ ਹੋ ਜਾਵੇ ਤਾਂ ਕੀ ਹੋਵੇਗਾ?

    ਹਰ ਕਿਸੇ ਨੂੰ ਵੈਕਸੀਨਾਂ ਤੋਂ ਮਾੜੇ ਪ੍ਰਭਾਵ ਨਹੀਂ ਹੁੰਦੇ ਹਨ।

    ਜੇਕਰ ਉਹਨਾਂ ਦੇ ਮਾੜੇ ਪ੍ਰਭਾਵ ਹੁੰਦੇ ਹਨ ਤਾਂ ਉਹ ਆਮ ਤੌਰ 'ਤੇ ਹਲਕੇ ਹੁੰਦੇ ਹਨ ਅਤੇ ਇਹਨਾਂ ਵਿੱਚ ਅੱਗੇ ਦਿੱਤੇ ਸ਼ਾਮਲ ਹੁੰਦੇ ਹਨ: ਥਕਾਨ ਮਹਿਸੂਸ ਹੋਣਾ, ਹਲਕਾ ਬੁਖਾਰ, ਫੁਣਸੀਆਂ, ਸ਼ਰੀਰ ਵਿੱਚ ਦਰਦ ਅਤੇ ਇੰਜੈਕਸ਼ਨ ਵਾਲੀ ਥਾਂ 'ਤੇ ਦਰਦ।

    ਜੇਕਰ ਤੁਸੀਂ ਆਪਣੇ ਬੱਚਿਆਂ ਬਾਰੇ ਚਿੰਤਿਤ ਹੋ ਤਾਂ ਤੁਸੀਂ ਗੈਰ-ਆਪਾਤਕਾਲੀਨ ਮੈਡੀਕਲ ਸਲਾਹ ਵਾਸਤੇ 111 'ਤੇ ਫ਼ੋਨ ਕਰ ਸਕਦੇ ਹੋ ਜਾਂ ਆਪਣੇ GP ਨਾਲ ਸੰਪਰਕ ਕਰ ਸਕਦੇ ਹੋ।

    ਕਿਸੇ ਐਮਰਜੈਂਸੀ ਵਿੱਚ, ਕਿਰਪਾ ਕਰਕੇ 999 ‘ਤੇ ਕਾਲ ਕਰੋ।

    ਭਵਿੱਖੀ ਸਲਾਹ ਇਸ ਤੇ ਵੇਖੀ ਜਾ ਸਕਦੀ ਹੈ: https://www.nhs.uk/vaccinations/child-flu-vaccine/

    ਗੈਰ-ਜ਼ਰੂਰੀ ਮੈਡੀਕਲ ਸਲਾਹ ਵਾਸਤੇ 111 ‘ਤੇ ਅਤੇ ਐਮਰਜੈਂਸੀ ਵਿੱਚ 999 ‘ਤੇ ਕਾਲ ਕਰੋ।

    ਸਾਡੀ ਟੀਮ ਟੀਕਾਕਰਨ ਤੋਂ ਬਾਅਦ ਹੋਣ ਵਾਲੇ ਕਿਸੇ ਵੀ ਮਾੜੇ-ਪ੍ਰਭਾਵ ਦੀ ਰਿਪੋਰਟ ਕਰਦੀ ਹੈ, ਜਿਸ ਬਾਰੇ ਸਾਨੂੰ ਜਾਣਕਾਰੀ ਹੁੰਦੀ ਹੈ, ਇਸਲਈ ਜੇਕਰ ਤੁਹਾਨੂੰ ਲਗਦਾ ਹੈ ਕਿ ਸਾਨੂੰ ਤੁਹਾਡੇ ਬੱਚੇ ਦੁਆਰਾ ਅਨੁਭਵ ਕੀਤੀ ਗਈ ਕਿਸੇ ਵੀ ਪ੍ਰਤੀਕਿਰਿਆ ਦੀ ਰਿਪੋਰਟ ਕਰਨ ਦੀ ਲੋੜ ਹੈ, ਤਾਂ ਕਿਰਪਾ ਕਰਕੇ ਟੀਕਾਕਰਨ ਟੀਮ ਨਾਲ ਸੰਪਰਕ ਕਰੋ।

  • ਜੇਕਰ ਮੇਰਾ ਬੱਚਾ ਟੀਕਾਕਰਨ ਵਾਲੇ ਦਿਨ ਬਿਮਾਰ ਹੋਵੇ ਤਾਂ ਕੀ ਹੋਵੇਗਾ?
    ਜੇਕਰ ਤੁਹਾਡਾ ਬੱਚਾ ਸਕੂਲ ਜਾਣ ਲਈ ਠੀਕ ਨਹੀਂ ਹੈ, ਤਾਂ ਸਾਡੀ ਟੀਮ ਅਗਲੀ ਵਾਰ ਜਦੋਂ ਅਸੀਂ ਆਵਾਂਗੇ ਤਾਂ ਉਸਨੂੰ ਮਿਲਣ ਦਾ ਪ੍ਰਬੰਧ ਕਰੇਗੀ। ਆਮ ਤੌਰ 'ਤੇ, ਜੇਕਰ ਉਹ ਸਕੂਲ ਜਾਣ ਲਈ ਕਾਫ਼ੀ ਤੰਦਰੁਸਤ ਹੁੰਦੇ ਹਨ, ਤਾਂ ਉਹ ਆਮ ਤੌਰ 'ਤੇ ਟੀਕਾਕਰਨ ਲਈ ਕਾਫ਼ੀ ਤੰਦਰੁਸਤ ਹੁੰਦੇ ਹਨ। ਹਾਲਾਂਕਿ, ਜੇਕਰ ਤੁਹਾਡਾ ਬੱਚਾ ਕਿਸੇ ਪੁਰਾਣੀ ਬਿਮਾਰੀ ਜਾਂ ਹਾਲ ਹੀ ਵਿੱਚ ਹੋਈ ਲਾਗ ਤੋਂ ਠੀਕ ਹੋ ਰਿਹਾ ਹੈ, ਤਾਂ ਨਰਸ ਟੀਕਾਕਰਨ ਨੂੰ ਉਦੋਂ ਤੱਕ ਮੁਲਤਵੀ ਕਰਨ ਦਾ ਫੈਸਲਾ ਕਰ ਸਕਦੀ ਹੈ ਜਦੋਂ ਤੱਕ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ। ਇਹ ਯਕੀਨੀ ਬਣਾਉਣ ਲਈ ਹੈ ਕਿ ਉਨ੍ਹਾਂ ਦੀ ਸਿਹਤ ਵਿੱਚ ਆਉਣ ਵਾਲੇ ਕਿਸੇ ਵੀ ਬਦਲਾਅ ਨੂੰ ਟੀਕਾਕਰਨ ਨਾਲ ਗਲਤ ਢੰਗ ਨਾਲ ਨਾ ਜੋੜਿਆ ਜਾਵੇ।
  • ਮੈਨੂੰ ਟੀਕਾਕਰਨ ਬਾਰੇ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?
    ਤੁਸੀਂ ਭਵਿੱਖੀ ਜਾਣਕਾਰੀ NHS ਚੌਇਸ ਦੀ ਵੈੱਬਸਾਈਟ‘ਤੇ ਵੇਖ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਆਪਣੇ GP, ਪ੍ਰੈਕਟਿਸ ਨਰਸ ਜਾਂ ਟੀਕਾਕਰਨ ਟੀਮ ਦੇ ਮੈਂਬਰ ਨਾਲ ਗੱਲ ਕਰ ਸਕਦੇ ਹੋ।
  • ਕੀ ਨੇਜ਼ਲ ਵੈਕਸੀਨ ਵਿੱਚ ਸੂਰਾਂ ਤੋਂ ਪ੍ਰਾਪਤ ਜੈਲੇਟਿਨ (ਪੋਰਸਾਈਨ ਜੈਲੇਟਿਨ) ਹੁੰਦਾ ਹੈ?
    ਹਾਂ। ਨੇਜ਼ਲ ਵੈਕਸੀਨ ਵਿੱਚ ਜੈਲੇਟਿਨ (ਪੋਰਸਾਈਨ ਜੈਲੇਟਿਨ) ਦਾ ਇੱਕ ਬਹੁਤ ਹੀ ਪ੍ਰੋਸੈਸਡ ਰੂਪ ਹੁੰਦਾ ਹੈ, ਜੋ ਕਿ ਬਹੁਤ ਸਾਰੀਆਂ ਜ਼ਰੂਰੀ ਦਵਾਈਆਂ ਵਿੱਚ ਵਰਤਿਆ ਜਾਂਦਾ ਹੈ। ਜੈਲੇਟਿਨ ਟੀਕੇ ਦੇ ਵਾਇਰਸਾਂ ਨੂੰ ਸਥਿਰ ਰੱਖਣ ਵਿੱਚ ਮਦਦ ਕਰਦਾ ਹੈ ਤਾਂ ਜੋ ਵੈਕਸੀਨ ਫਲੂ ਦੇ ਵਿਰੁੱਧ ਸਭ ਤੋਂ ਵਧੀਆ ਸੁਰੱਖਿਆ ਪ੍ਰਦਾਨ ਕਰੇ।
  • ਕੀ ਅਜਿਹੇ ਕੋਈ ਬੱਚੇ ਹਨ ਜਿਹਨਾਂ ਨੂੰ ਨੇਜ਼ਲ ਵੈਕਸੀਨ ਲਗਵਾਉਣੀ ਚਾਹੀਦੀ ਹੈ?

    ਜੇਕਰ ਤੁਹਾਡੇ ਬੱਚੇ ਵਿੱਚ ਅੱਗੇ ਦਿੱਤਿਆਂ ਵਿੱਚੋਂ ਕੋਈ ਸਮੱਸਿਆ ਹੈ ਤਾਂ ਸਾਨੂੰ ਜ਼ਰੂਰ ਦੱਸੋ: ਅੰਡਿਆਂ, ਅੰਡਿਆਂ ਦੇ ਪ੍ਰੋਟੀਨ, ਜੇਂਟਾਮਇਸਿਨ ਜਾਂ ਜਿਲੇਟਿਨ ਤੋਂ ਬਹੁਤ ਗੰਭੀਰ ਐਲਰਜੀ - ਸਾਡੇ ਵਾਸਤੇ ਇਹ ਜਾਣਨਾ ਮਹੱਤਵਪੂਰਨ ਹੈ ਕਿ ਕੀ ਤੁਹਾਡੇ ਬੱਚੇ ਨੂੰ ਇਹਨਾਂ ਚੀਜ਼ਾਂ ਤੋਂ ਪੈਦਾ ਏਨਫਾਈਲੈਕਸਿਸ ਨਾਮ ਦੀ ਸਥਿਤੀ ਕਰਕੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

    ਵਰਤਮਾਨ ਵਿੱਚ ਅਸਥਮਾ ਕਰਕੇ ਘਰਘਰਾਹਟ ਹੋ ਰਹੀ ਹੈ ਜਾਂ ਪਿਛਲੇ 72 ਘੰਟਿਆਂ ਵਿੱਚ ਘਰਘਰਾਹਟ ਹੋਈ ਹੈ।

    ਇੱਕ ਵਿਕਲਪਿਕ ਫਲੂ ਵੈਕਸੀਨ ਹੈ ਜਿਸ ਬਾਰੇ ਅਸੀਂ ਤੁਹਾਡੇ ਨਾਲ ਗੱਲ ਕਰ ਸਕਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਹਾਡੇ ਬੱਚੇ ਨੂੰ ਜਲਦੀ ਤੋਂ ਜਲਦੀ ਸੁਰੱਖਿਅਤ ਰੱਖਿਆ ਜਾਵੇ।

    ਸਤਾਨਕ ਸਥਿਤੀਆਂ ਲਈ ਸਤ੍ਹੀ ਇਲਾਜ ਤੋਂ ਇਲਾਵਾ ਸੈਲੀਸਾਈਲੇਟ ਥੈਰੇਪੀ (ਐਸਪਰੀਨ) ਲੈ ਰਹੇ ਹੋ।

    ਅਜਿਹੀ ਸਥਿਤੀ ਹੋਵੇ ਜੋ ਇਮਿਊਨ ਸਿਸਟਮ ਨੂੰ ਬੁਰੀ ਤਰ੍ਹਾਂ ਕਮਜ਼ੋਰ ਕਰ ਦੇਵੇ।

    ਟੀਕਾਕਰਨ ਵਾਲੇ ਦਿਨ ਮੂੰਹ ਰਾਹੀਂ ਸਟੀਰੌਇਡ ਲੈ ਰਹੇ ਹੋ।

    ਸਤੰਬਰ 2025 ਤੋਂ ਟੀਕਾਕਰਨ ਲਿਆ ਹੈ।

    ਇਸ ਤੋਂ ਇਲਾਵਾ, ਜਿਨ੍ਹਾਂ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ ਹੈ, ਉਨ੍ਹਾਂ ਨੂੰ ਟੀਕਾਕਰਨ ਤੋਂ ਬਾਅਦ ਲਗਭਗ ਦੋ ਹਫ਼ਤਿਆਂ ਤੱਕ ਬਹੁਤ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਨਾਲ ਨੇੜਲੇ ਸੰਪਰਕ ਤੋਂ ਬਚਣਾ ਚਾਹੀਦਾ ਹੈ।

    ਅਜਿਹਾ ਇਸਲਈ ਹੈ ਕਿਉਂਕਿ ਇਸ ਗੱਲ ਦੀ ਬਹੁਤ ਘੱਟ ਸੰਭਾਵਨਾ ਹੈ ਕਿ ਵੈਕਸੀਨ ਦਾ ਵਾਇਰਸ ਉਹਨਾਂ ਵਿੱਚ ਚਲਾ ਜਾਵੇ।

    ਵੈਕਸੀਨ ਲਗਵਾਉਣ ਤੋਂ ਬਾਅਦ ਦੂਜੇ ਸਿਹਤਮੰਦ ਬੱਚਿਆਂ ਜਾਂ ਬਾਲਗਾਂ ਨਾਲ ਸੰਪਰਕ ਸੀਮਤ ਕਰਨ ਦੀ ਜ਼ਰੂਰਤ ਨਹੀਂ ਹੈ।

  • ਕੀ ਫਲੂ ਦਾ ਟੀਕਾਕਰਨ ਵਾਲਾ ਸਟ੍ਰੇਨ ਉਨ੍ਹਾਂ ਲੋਕਾਂ ਵਿੱਚ ਫੈਲ ਸਕਦਾ ਹੈ ਜਿਨ੍ਹਾਂ ਨੂੰ ਵੈਕਸੀਨ ਨਹੀਂ ਲਗਾਇਆ ਗਿਆ ਹੈ? (ਵਾਇਰਲ ਸ਼ੈਡਿੰਗ)

    ਟੀਕਾਕਰਨ ਨਾ ਕੀਤੇ ਗਏ ਸੰਪਰਕਾਂ ਨੂੰ ਕਮਜ਼ੋਰ ਫਲੂ ਵੈਕਸੀਨ ਦੇ ਵਾਇਰਸ ਨਾਲ ਗੰਭੀਰ ਰੂਪ ਵਿੱਚ ਬਿਮਾਰ ਹੋਣ ਦਾ ਖ਼ਤਰਾ ਨਹੀਂ ਹੁੰਦਾ, ਜਾਂ ਤਾਂ ਉਸੇ ਕਮਰੇ ਵਿੱਚ ਹੋਣ ਕਰਕੇ ਜਿੱਥੇ ਫਲੂ ਵੈਕਸੀਨ ਲਗਾਇਆ ਗਿਆ ਹੈ, ਜਾਂ ਹਾਲ ਹੀ ਵਿੱਚ ਟੀਕਾਕਰਨ ਕੀਤੇ ਗਏ ਵਿਦਿਆਰਥੀ ਦੇ ਸੰਪਰਕ ਵਿੱਚ ਆਉਣ ਕਰਕੇ।

    ਵੈਕਸੀਨ ਦੇ ਵਾਇਰਸ ਦਾ ਕੋਈ ਵੀ 'ਧੁੰਦ' ਹਵਾ ਵਿੱਚ ਨਹੀਂ ਫੈਲਦਾ ਅਤੇ ਇਸ ਲਈ, ਟੀਕਾਕਰਨ ਦੀ ਮਿਆਦ ਦੌਰਾਨ ਜਾਂ ਅਗਲੇ ਦਿਨਾਂ ਵਿੱਚ ਕਿਸੇ ਵੀ ਬੱਚੇ ਜਾਂ ਸਟਾਫ਼ ਮੈਂਬਰ ਨੂੰ ਸਕੂਲ ਤੋਂ ਬਾਹਰ ਰੱਖਣ ਦੀ ਕੋਈ ਲੋੜ ਨਹੀਂ ਹੈ।

    ਬਹੁਤ ਘੱਟ ਗਿਣਤੀ ਵਿੱਚ ਬੱਚੇ ਜੋ ਬਹੁਤ ਜ਼ਿਆਦਾ ਇਮਿਊਨੋਕੰਪਰੋਮਾਈਜ਼ਡ (ਉਦਾਹਰਣ ਵਜੋਂ ਜਿਨ੍ਹਾਂ ਦਾ ਹੁਣੇ-ਹੁਣੇ ਬੋਨ ਮੈਰੋ ਟ੍ਰਾਂਸਪਲਾਂਟ ਹੋਇਆ ਹੈ) ਹਨ, ਨੂੰ ਪਹਿਲਾਂ ਹੀ ਸਕੂਲ ਨਾ ਜਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਸਕੂਲਾਂ ਵਿੱਚ ਫੈਲਣ ਵਾਲੀਆਂ ਹੋਰ ਲਾਗਾਂ ਦੇ ਸੰਪਰਕ ਦਾ ਜੋਖ਼ਮ ਬਹੁਤ ਜ਼ਿਆਦਾ ਹੁੰਦਾ ਹੈ।

    ਹਾਲਾਂਕਿ ਟੀਕਾਕਰਨ ਵਾਲੇ ਬੱਚੇ ਟੀਕਾਕਰਨ ਤੋਂ ਕੁੱਝ ਦਿਨਾਂ ਬਾਅਦ ਟੀਕੇ ਦੇ ਵਾਇਰਸ ਨੂੰ ਛੱਡ ਦਿੰਦੇ ਹਨ, ਪਰ ਇਹ ਵਾਇਰਸ ਕੁਦਰਤੀ ਲਾਗ ਨਾਲੋਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਣ ਦੇ ਘੱਟ ਸਮਰੱਥ ਹੁੰਦਾ ਹੈ।

    ਵਾਇਰਸ ਦੇ ਬਾਹਰ ਨਿਕਲਣ ਦੀ ਮਾਤਰਾ ਆਮ ਤੌਰ 'ਤੇ ਦੂਜਿਆਂ ਤੱਕ ਲਾਗ ਫੈਲਾਉਣ ਲਈ ਲੋੜੀਂਦੀ ਮਾਤਰਾ ਤੋਂ ਘੱਟ ਹੁੰਦੀ ਹੈ ਅਤੇ ਵਾਇਰਸ ਸਰੀਰ ਦੇ ਬਾਹਰ ਜ਼ਿਆਦਾ ਦੇਰ ਤੱਕ ਨਹੀਂ ਰਹਿੰਦਾ।

    ਇਹ ਕੁਦਰਤੀ ਫਲੂ ਦੀ ਲਾਗ ਦੇ ਉਲਟ ਹੈ, ਜੋ ਫਲੂ ਦੇ ਮੌਸਮ ਦੌਰਾਨ ਆਸਾਨੀ ਨਾਲ ਫੈਲ ਜਾਂਦੀ ਹੈ।

    ਇਸ ਲਈ, ਜਿਨ੍ਹਾਂ ਸਕੂਲਾਂ ਵਿੱਚ ਟੀਕਾਕਰਨ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ, ਉੱਥੇ ਜ਼ਿਆਦਾਤਰ ਬੱਚਿਆਂ ਨੂੰ ਟੀਕਾਕਰਨ ਕਰਵਾਉਣ ਨਾਲ ਇਨਫਲੂਐਂਜ਼ਾ ਵਾਇਰਸਾਂ ਦੇ ਸੰਪਰਕ ਦਾ ਸਮੁੱਚਾ ਜੋਖ਼ਮ ਬਹੁਤ ਘੱਟ ਜਾਂਦਾ ਹੈ।

  • ਕੀ ਵੈਕਸੀਨ ਦੇ ਕੋਈ ਮਾੜੇ ਪ੍ਰਭਾਵ ਹਨ?

    ਮਾੜੇ ਪ੍ਰਭਾਵ ਇੱਥੇ ਵੇਖੇ ਜਾ ਸਕਦੇ ਹਨ: https://www.nhs.uk/vaccinations/child-flu-vaccine/

  • ਕੀ ਮੇਰੇ ਬੱਚੇ ਨੂੰ ਉਹ ਵੈਕਸੀਨ ਲਗਾਇਆ ਜਾ ਸਕਦਾ ਹੈ ਜਿਸ ਵਿੱਚ ਜੈਲੇਟਿਨ ਨਾ ਹੋਵੇ?
    ਹਾਂ, ਅਸੀਂ ਇਸਨੂੰ ਨੇਜ਼ਲ ਸਪਰੇਅ ਦੇ ਵਿਕਲਪ ਵਜੋਂ ਪੇਸ਼ ਕਰਦੇ ਹਾਂ। ਬੱਚਿਆਂ ਵਿੱਚ ਫਲੂ ਦੇ ਫੈਲਾਅ ਨੂੰ ਘੱਟ ਕਰਨ ਵਾਸਤੇ ਨੇਜ਼ਲ ਸਪਰੇਅ ਵੱਧ ਪ੍ਰਭਾਵਸ਼ਾਲੀ ਹੈ, ਹਾਲਾਂਕਿ ਜੇਕਰ ਤੁਸੀਂ ਚਾਹੋਂ ਤਾਂ ਤੁਹਾਡੇ ਬੱਚੇ ਨੂੰ ਇੰਜੈਕਸ਼ਨ ਦੁਆਰਾ ਪੋਰਸਿਨ ਜੈਲੇਟਿਨ ਮੁਕਤ ਟੀਕਾ ਵੀ ਲਾਇਆ ਜਾ ਸਕਦਾ ਹੈ।
  • ਕੀ ਵੈਕਸੀਨ ਫਲੂ ਦਾ ਕਾਰਨ ਬਣ ਸਕਦਾ ਹੈ?
    ਨਹੀਂ, ਵੈਕਸੀਨ ਫਲੂ ਦਾ ਕਾਰਨ ਨਹੀਂ ਬਣ ਸਕਦਾ ਕਿਉਂਕਿ ਇਸ ਵਿੱਚ ਮੌਜੂਦ ਵਾਇਰਸਾਂ ਨੂੰ ਅਜਿਹਾ ਹੋਣ ਤੋਂ ਰੋਕਣ ਲਈ ਕਮਜ਼ੋਰ ਕਰ ਦਿੱਤਾ ਗਿਆ ਹੈ।
  • ਨੇਜ਼ਲ ਸਪਰੇਅ ਕਿਵੇਂ ਕੰਮ ਕਰਦਾ ਹੈ?
    ਨੇਜ਼ਲ ਸਪਰੇਅ ਵਿੱਚ ਵਾਇਰਸ ਹੁੰਦੇ ਹਨ ਜਿਨ੍ਹਾਂ ਨੂੰ ਫਲੂ ਪੈਦਾ ਕਰਨ ਤੋਂ ਰੋਕਣ ਲਈ ਕਮਜ਼ੋਰ ਕੀਤਾ ਗਿਆ ਹੈ ਪਰ ਇਹ ਤੁਹਾਡੇ ਬੱਚੇ ਦੀ ਪ੍ਰਤੀਰੋਧਕ ਸ਼ਕਤੀ ਵਧਾਉਣ ਵਿੱਚ ਮਦਦ ਕਰਨਗੇ। ਜਦੋਂ ਤੁਹਾਡਾ ਬੱਚਾ ਫਲੂ ਦੇ ਵਾਇਰਸਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਇਨਫੈਕਸ਼ਨ ਨਾਲ ਲੜਨ ਦੇ ਬਿਹਤਰ ਢੰਗ ਨਾਲ ਯੋਗ ਹੋਵੇਗਾ। ਇਹ ਵੈਕਸੀਨ ਨੱਕ ਵਿੱਚ ਜਲਦੀ ਲੀਨ ਹੋ ਜਾਂਦਾ ਹੈ, ਇਸ ਲਈ, ਭਾਵੇਂ ਤੁਹਾਡਾ ਬੱਚਾ ਸਪਰੇਅ ਲੈਣ ਤੋਂ ਤੁਰੰਤ ਬਾਅਦ ਛਿੱਕ ਮਾਰਦਾ ਹੈ, ਪਰ ਇਸ ਗੱਲ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਇਹ ਕੰਮ ਨਹੀਂ ਕਰਦਾ।
  • ਵੈਕਸੀਨ ਕਿਵੇਂ ਲਾਇਆ ਜਾਵੇਗਾ?
    ਜ਼ਿਆਦਾਤਰ ਬੱਚਿਆਂ ਨੂੰ ਇਸ ਨੂੰ ਨੱਕ ਵਿੱਚ ਛਿੜਕ ਕੇ ਦਿੱਤਾ ਜਾਂਦਾ ਹੈ। ਇਸਨੂੰ ਇੰਜੈਕਸ਼ਨ ਵਜੋਂ ਵੀ ਦਿੱਤਾ ਜਾ ਸਕਦਾ ਹੈ।
  • ਵੈਕਸੀਨ ਦੇ ਕੀ ਲਾਭ ਹਨ?
    ਵੈਕਸੀਨ ਲਗਵਾਉਣ ਨਾਲ ਤੁਹਾਡੇ ਬੱਚੇ ਨੂੰ ਫਲੂ ਹੋਣ ਤੋਂ ਬਚਾਉਣ ਵਿੱਚ ਮਦਦ ਮਿਲੇਗੀ। ਇਹ ਤੁਹਾਡੇ ਪਰਿਵਾਰ ਦੇ ਹੋਰ ਮੈਂਬਰਾਂ, ਜਿਵੇਂ ਕਿ ਦਾਦਾ-ਦਾਦੀ, ਲੰਬੇ ਸਮੇਂ ਤੋਂ ਸਿਹਤ ਸਮੱਸਿਆਵਾਂ ਵਾਲੇ, ਜਾਂ ਭੈਣ-ਭਰਾ ਜੋ ਟੀਕਾਕਰਨ ਲਈ ਬਹੁਤ ਛੋਟੇ ਹਨ, ਨੂੰ ਤੁਹਾਡੇ ਬੱਚੇ ਤੋਂ ਫਲੂ ਹੋਣ ਦੀ ਸੰਭਾਵਨਾ ਨੂੰ ਵੀ ਘਟਾ ਦੇਵੇਗਾ, ਜਿਨ੍ਹਾਂ ਨੂੰ ਫਲੂ ਦਾ ਜ਼ਿਆਦਾ ਖ਼ਤਰਾ ਹੋ ਸਕਦਾ ਹੈ।
  • ਬੱਚਿਆਂ ਨੂੰ ਹਰ ਸਾਲ ਫਲੂ ਟੀਕਾਕਰਨ ਦੀ ਲੋੜ ਕਿਉਂ ਹੁੰਦੀ ਹੈ?
    ਹਰ ਸਾਲ ਵੱਖ-ਵੱਖ ਕਿਸਮ ਦੇ ਫਲੂ ਦੇ ਨਾਲ ਮੇਲ ਕਰਨ ਲਈ ਫਲੂ ਵੈਕਸੀਨ ਹਰ ਸਰਦੀਆਂ ਵਿੱਚ ਬਦਲਦਾ ਰਹਿੰਦਾ ਹੈ। ਇਸ ਕਾਰਨ, ਅਸੀਂ ਸਿਫ਼ਾਰਿਸ਼ ਕਰਦੇ ਹਾਂ ਕਿ ਤੁਹਾਡੇ ਬੱਚੇ ਨੂੰ ਇਸ ਸਾਲ ਵੀ ਫਲੂ ਤੋਂ ਬਚਾਓ ਲਈ ਵੈਕਸੀਨ ਲਗਵਾਉਣਾ ਚਾਹੀਦਾ ਹੈ, ਭਾਵੇਂ ਉਸ ਨੇ ਪਿਛਲੇ ਸਾਲ ਵੈਕਸੀਨ ਕਿਉਂ ਨਾ ਲਾਇਆ ਗਿਆ ਹੋਵੇ।
  • ਮੇਰੇ ਬੱਚੇ ਨੂੰ ਫਲੂ ਵੈਕਸੀਨ ਕਿਉਂ ਲਗਵਾਉਣੀ ਚਾਹੀਦੀ ਹੈ?
    ਬੱਚਿਆਂ ਵਿੱਚ ਫਲੂ ਇੱਕ ਬਹੁਤ ਹੀ ਦੁਖਦਾਈ ਬਿਮਾਰੀ ਹੋ ਸਕਦੀ ਹੈ। ਇਹ ਕਈ ਦਿਨ ਜਾਂ ਵੱਧ ਸਮੇਂ ਤੱਕ ਰਹਿ ਸਕਦਾ ਹੈ; ਜਿਸ ਨਾਲ ਬੁਖਾਰ, ਨੱਕ ਬੰਦ, ਸੁੱਕੀ ਖੰਘ, ਗਲੇ ਵਿੱਚ ਖਰਾਸ਼, ਮਾਸਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਅਤੇ ਬਹੁਤ ਜ਼ਿਆਦਾ ਥਕਾਵਟ ਹੋ ਸਕਦੀ ਹੈ। ਕਈ ਵਾਰ ਆਮ ਫਲੂ ਦੇ ਲੱਛਣਾਂ ਤੋਂ ਬਿਨਾਂ ਵੀ ਕੁੱਝ ਬੱਚਿਆਂ ਨੂੰ ਬਹੁਤ ਤੇਜ਼ ਬੁਖਾਰ ਹੋ ਸਕਦਾ ਹੈ ਅਤੇ ਇਲਾਜ ਲਈ ਹਸਪਤਾਲ ਜਾਣ ਦੀ ਲੋੜ ਹੋ ਸਕਦੀ ਹੈ। ਫਲੂ ਦੀਆਂ ਗੰਭੀਰ ਮੁਸ਼ਕਲਾਂ ਵਿੱਚ ਦਰਦਨਾਕ ਕੰਨ ਦਾ ਸੰਕ੍ਰਮਣ, ਤੇਜ਼ ਬ੍ਰੋਂਕਾਈਟਿਸ, ਨਿਮੋਨੀਆ ਅਤੇ ਮੌਤ ਸ਼ਾਮਲ ਹਨ।
  • ਕੀ ਮੈਨੂੰ ਮੇਰੇ ਸਹਿਮਤੀ ਫਾਰਮ ਦੀ ਇੱਕ ਕਾਪੀ ਮਿਲੇਗੀ?
    ਇੱਕ ਵਾਰ ਜਦੋਂ ਤੁਸੀਂ ਸਹਿਮਤੀ ਸਪੁਰਦ ਕਰ ਦਿੰਦੇ ਹੋ, ਤਾਂ ਤੁਹਾਨੂੰ ਇੱਕ ਈਮੇਲ ਪ੍ਰਾਪਤ ਹੋਵੇਗੀ ਜੋ ਤੁਹਾਨੂੰ ਦੱਸੇਗੀ ਕਿ ਸਾਨੂੰ ਇਹ ਪ੍ਰਾਪਤ ਹੋ ਗਈ ਹੈ। ਜੇਕਰ ਤੁਹਾਨੂੰ ਇਹ ਨਹੀਂ ਮਿਲਦਾ ਤਾਂ ਕਿਰਪਾ ਕਰਕੇ ਆਪਣੇ ਸਪੈਮ/ਜੰਕ ਫੋਲਡਰ ਦੀ ਜਾਂਚ ਕਰੋ।
  • ਮੈਂ ਤਕਨੀਕੀ ਸਹਾਇਤਾ ਬੇਨਤੀ ਕਿਵੇਂ ਕਰਾਂ?
    ਕਿਰਪਾ ਕਰਕੇ ਸਾਨੂੰ support@riviam.zendesk.com ‘ਤੇ ਈਮੇਲ ਕਰੋ। ਕਿਰਪਾ ਕਰਕੇ ਕੋਈ ਵੀ ਨਿੱਜੀ ਜਾਣਕਾਰੀ ਨਾ ਪਾਓ ਕਿਉਂਕਿ ਇਹ ਈਮੇਲ ਕਲੀਨਿਕਲ ਮੁੱਦਿਆਂ ਲਈ ਨਹੀਂ ਹੈ।
  • ਜੇਕਰ ਮੈਨੂੰ ਕਿਸੇ ਵੱਖਰੇ ਫਾਰਮੈਟ ਵਿੱਚ ਜਾਣਕਾਰੀ ਦੀ ਲੋੜ ਹੋਵੇ ਤਾਂ ਕੀ ਹੋਵੇਗਾ?
    ਕਿਰਪਾ ਕਰਕੇ ਟੀਕਾਕਰਨ ਟੀਮ ਨਾਲ ਸੰਪਰਕ ਕਰੋ ਜੋ ਸਹਾਇਤਾ ਕਰੇਗੀ।

ਹੋਰ ਜਵਾਬਾਂ ਵਾਸਤੇ ਸੰਪਰਕ ਵਿੱਚ ਰਹੋ

ਜੇਕਰ ਤੁਹਾਡੇ ਕੋਲ ਅਜੇ ਵੀ ਸਾਡੀ ਸੇਵਾ ਜਾਂ ਟੀਕਾਕਰਨ ਬਾਰੇ ਸਵਾਲ ਹਨ ਤਾਂ ਕਿਰਪਾ ਕਰਕੇ ਹੇਠਾਂ ਦਿੱਤੀ ਗਈ ਜਾਣਕਾਰੀ ਦੀ ਵਰਤੋਂ ਕਰਕੇ ਸਾਡੇ ਨਾਲ ਸੰਪਰਕ ਕਰੋ।.

Enfield@v-uk.co.uk ਦੀ ਵਰਤੋਂ ਕਰਕੇ ਈਮੇਲ ਕਰੋ

Vaccination UK Immunisation

Copyright © 2025 RIVIAM. ਸਾਰੇ ਅਧਿਕਾਰ ਰਾਂਖਵੇਂ ਹਨ।

ਤੁਰੰਤ ਲਿੰਕ
ਗੋਪਨੀਯਤਾ ਨੀਤੀ

Copyright © 2025 RIVIAM. ਸਾਰੇ ਅਧਿਕਾਰ ਰਾਂਖਵੇਂ ਹਨ।